Breaking News

News

News Category

ਭਾਈ ਸਰਬਜੀਤ ਸਿੰਘ ਧੂੰਦਾ ਵੱਲੋਂ ਪਾਠਕਾਂ ਲਈ ਵੈਬਸਾਈਟ ਜਾਰੀ ਕੀਤੀ ਗਈ

ਭਾਈ ਸਰਬਜੀਤ ਸਿੰਘ ਧੂੰਦਾ ਵੱਲੋਂ ਪਾਠਕਾਂ ਲਈ ਵੈਬਸਾਈਟ ਜਾਰੀ ਕੀਤੀ ਗਈ

07 Feb,2014

ਭਾਈ ਸਰਬਜੀਤ ਸਿੰਘ ਧੂੰਦਾ ਵੱਲੋਂ ਪਾਠਕਾਂ ਲਈ ਵੈਬਸਾਈਟ ਜਾਰੀ ਕੀਤੀ ਗਈ

ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਸਦਕਾ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਬਹੁਤ ਮਾਣ ਸਤਿਕਾਰ ਅਤੇ ਪੂਰਨ ਸਹਿਯੋਗ ਦਿੱਤਾ ਹੈ। ਦਾਸ ਵੱਲੋਂ ਕੀਤੀਆਂ ਜਾਂਦੀਆਂ ਵੀਚਾਰਾਂ ਨੂੰ ਸਲਾਹਿਆ 'ਤੇ ਪ੍ਰੋੜ੍ਹਤਾ ਕੀਤੀ ਹੈ। 
ਬਹੁਤ ਸਾਰੇ ਸੱਜਣਾਂ ਦੇ ਸੁਝਾਅ ਅਤੇ ਮੰਗ ਸੀ ਕਿ ਮੇਰੇ ਵੱਲੋਂ ਜੋ ਵੀਚਾਰ ਆਡੀਓ, ਵੀਡੀਓ ਜਾਂ ਲਿਖਤੀ ਪੇਸ਼ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਇਕ ਥਾਂ ਤੇ ਇਕੱਠਿਆਂ ਕੀਤਾ ਜਾਵੇ, ਸੋ ਪਾਠਕਾਂ ਦੀ ਸਹੂਲਤਾ ਲਈ ਇਹ ਵੈਬ ਸਾਈਟ ਤਿਆਰ ਕੀਤੀ ਗਈ ਹੈ। 
ਜਿਹੜੇ ਵੀਰ ਭੈਣਾਂ ਆਪਣੇ ਵੀਚਾਰ ਦੇਣੇ ਚਾਹੁੰਦੇ ਹਨ ਉਹ 'ਗੈਸਟ ਬੁੱਕ' ਤੇ ਜਾ ਕੇ ਲਿਖ ਸਕਦੇ ਹਨ। ਫੇਸ ਬੁੱਕ ਪੇਜ਼ ਨੂੰ ਲਾਈਕ ਕਰਕੇ ਅਪਡੇਟਸ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਕਰੀਬ ਹਰੇਕ ਪੋਸਟ ਨੂੰ ਲਾਈਕ ਜਾਂ ਸ਼ੋਸ਼ਲ ਨੈਟਵਰਕ ਤੇ ਸ਼ੇਅਰ ਕੀਤਾ ਜਾ ਸਕਦਾ ਹੈ ਅਤੇ ਕੁਮੈਂਟ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ। ਵੱਖ-ਵੱਖ ਸਥਾਨਾਂ ਦੀਆਂ ਆਡੀਓ ਅਤੇ ਵੀਡੀਓ ਇਕ ਜਗ੍ਹਾ ਤੇ ਵੇਖੀਆਂ ਜਾ ਸਕਦੀਆਂ ਹਨ। ਦਾਸ ਵੱਲੋਂ ਹੋ ਰਹੇ ਸਮਾਗਮਾਂ ਸਬੰਧੀ ਪੋਸਟਰ ਅਤੇ ਅਗਾਊਂ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। 
ਸਾਈਟ ਤੇ ਮੌਜ਼ੂਦਾ ਸਮੇਂ ਕਈ ਘਾਟਾਂ ਹੋ ਸਕਦੀਆਂ ਹਨ, ਪਰ ਆਉਣ ਵਾਲੇ ਦਿਨਾਂ 'ਚ ਵੈਬਸਾਈਟ ਤੇ ਜ਼ਿਆਦਾ ਤੋਂ ਜ਼ਿਆਦਾ ਆਡੀਓ, ਵੀਡੀਓ ਅਤੇ ਹੋਰ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਜਾਵੇਗੀ। ਆਸ ਕਰਦਾ ਹਾਂ ਕਿ ਆਪ ਜੀ ਇਸ ਯਤਨ ਨੂੰ ਪਸੰਦ ਕਰੋਗੇ ਅਤੇ ਇਸ ਸਾਈਟ ਨੂੰ ਹੋ ਵਧੀਆ ਬਣਾਉਣ ਲਈ ਆਪਣੇ ਕੀਮਤੀ ਸੁਝਾਅ ਵੀ ਭੇਜੋਗੇ। 
ਪ੍ਰਬੰਧਕ ਵੀਰਾਂ ਨੂੰ ਵੀ ਬੇਨਤੀ ਹੈ ਕਿ ਸਮਾਗਮਾਂ ਨਾਲ ਸਬੰਧੀ ਪੋਸਟਰ ਮੈਨੂੰ ਈਮੇਲ ਕਰਨ ਦਿਆ ਕਰਨ ਅਤੇ ਜੇਕਰ ਕੋਈ ਆਡੀਓ, ਵੀਡੀਓ ਰਿਕਾਰਡਿੰਗ ਅਤੇ ਫੋਟੋਆਂ ਹੋਣ ਉਹ ਵੀ ਈਮੇਲ ਰਾਹੀਂ ਜਾਂ ਦਿੱਤੇ ਗਏ ਪਤੇ ਭੇਜਣ ਦੀ ਖੇਚਲ ਕਰਨ।